ਦੁਬਈ ਘੁੰਮਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ
ਦੁਬਈ ਘੁੰਮਣ ਦੀ ਯੋਜਨਾ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਤੁਹਾਡੇ ਵਿਦੇਸ਼ ਘੁੰਮਣ ਦਾ ਸੁਪਨਾ ਪੂਰਾ ਕਰਨ ਲਈ ਸਰਕਾਰੀ ਕੰਪਨੀ ਆਈ. ਆਰ. ਸੀ. ਟੀ. ਸੀ. ਦੁਬਈ ਟੂਰ ਪੈਕੇਜ ਦੇ ਰਹੀ ਹੈ। 5 ਦਿਨ ਅਤੇ 4 ਰਾਤ ਦੇ ਇਸ ਪੈਕੇਜ ‘ਚ ਕਾਫੀ ਕੁਝ ਸ਼ਾਮਲ ਹੈ। ਇਸ ਟੂਰ ਪੈਕੇਜ ਦੀ ਸ਼ੁਰੂਆਤ ਮੁੰਬਈ ਤੋਂ ਹੋਵੇਗੀ।

ਇਸ ਪੈਕੇਜ ‘ਚ ਹੋਟਲ ‘ਚ ਠਹਿਰਣ, ਨਾਰਮਲ ਦੁਬਈ ਵੀਜ਼ਾ ਫੀਸ, 5 ਦਿਨ ਦਾ ਨਾਸ਼ਤਾ ਤੇ ਡਿਨਰ, ਏ. ਸੀ. ਬੱਸ ‘ਚ ਘੁੰਮਣ-ਫਿਰਨ, ਟਰੈਵਲ ਇੰਸ਼ੋਰੈਂਸ ਤੇ ਸਾਰੇ ਤਰ੍ਹਾਂ ਦੇ ਟੈਕਸ ਵੀ ਸ਼ਾਮਲ ਹਨ। ਇਸ ਪੈਕੇਜ ‘ਚ ਤੁਸੀਂ ਦੁਬਈ ਦੇ ਇਲਾਵਾ ਅਬੂਧਾਬੀ ਦੀ ਵੀ ਸੈਰ ਕਰ ਸਕਦੇ ਹੋ। ਦੁਬਈ ‘ਚ 5 ਦਿਨ ਤੇ 4 ਰਾਤਾਂ ਦਾ ਇਹ ਪੈਕੇਜ 50 ਹਜ਼ਾਰ ਰੁਪਏ ਦਾ ਹੈ।

ਇਸ ਪੈਕੇਜ ‘ਚ ਯਾਤਰਾ ਦੀ ਸ਼ੁਰੂਆਤ 19 ਜਨਵਰੀ 2019, 14 ਫਰਵਰੀ 2019 ਤੇ 30 ਮਾਰਚ 2019 ਨੂੰ ਹੋਵੇਗੀ ਅਤੇ ਇਸ ‘ਚ ਕੁੱਲ 41 ਸੀਟਾਂ ਹਨ। ਲਿਹਾਜਾ ਤੁਹਾਡੇ ਕੋਲ ਇਸ ਪੈਕੇਜ ਦਾ ਫਾਇਦਾ ਉਠਾਉਣ ਲਈ ਬਹੁਤ ਘੱਟ ਸਮਾਂ ਬਚਿਆ ਹੈ।

ਇਨ੍ਹਾਂ ਥਾਵਾਂ ਦੀ ਕਰ ਸਕੋਗੇ ਸੈਰ : ਇਸ ਟੂਰ ਪੈਕੇਜ ‘ਚ ਤੁਸੀਂ ਦੁਬਈ ਦੀਆਂ ਮਸ਼ਹੂਰ ਥਾਵਾਂ ਜਿਵੇਂ- ਦੁਬਈ ਮਾਲ, ਬੁਰਜ ਖਲੀਫਾ, ਮਿਰੈਕਲ ਗਾਰਡਨ, ਕਰੂਜ਼, ਦੁਬਈ ਮਿਊਜ਼ਿਮ ਤੇ ਰੇਗਿਸਤਾਨ ਸਫਾਰੀ ਦਾ ਮਜ਼ਾ ਲੈ ਸਕਦੇ ਹੋ, ਨਾਲ ਹੀ ਅਬੂਧਾਬੀ ‘ਚ ਸ਼ੇਖ ਜਾਇਦ ਮਸਜਿਦ, ਫੇਰਾਰੀ ਵਰਲਡ, ਅਮੀਰਾਤ ਮਾਲ, ਸਭ ਤੋਂ ਵੱਡੇ ਥੀਮ ਪਾਰਕਸ ਤੇ ਸਨੋ ਪਾਰਕ ਵਗੀਆਂ ਥਾਵਾਂ ‘ਤੇ ਘੁੰਮਣ-ਫਿਰਨਾ ਵੀ ਸ਼ਾਮਲ ਹੈ। ਦੁਬਈ ‘ਚ ਲੋਕਲ ਘੁੰਮਣ ਲਈ ਮੈਟਰੋ ਜਾਂ ਟੈਕਸੀ ਲੈ ਸਕਦੇ ਹੋ।

ਮੈਟਰੋ ‘ਚ ਘੁੰਮਣਾ ਇੱਥੇ ਸਭ ਤੋਂ ਜ਼ਿਆਦਾ ਸਸਤਾ ਹੈ ਪਰ ਮੈਟਰੋ ਸਾਰੀਆਂ ਥਾਵਾਂ ‘ਤੇ ਨਹੀਂ ਜਾਂਦੀ। ਮੈਟਰੋ ਬੁਰਜ ਖਲੀਫਾ ਤੇ ਦੁਬਈ ਮਾਲ ਤਕ ਜਾਂਦੀ ਹੈ। ਦੁਬਈ ਘੁੰਮਣ ਲਈ ਅਕਤੂਬਰ ਤੋਂ ਲੈ ਕੇ ਮਾਰਚ ਤਕ ਦਾ ਸਮਾਂ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਉਦੋਂ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ। ਮਈ-ਜੂਨ ਦੇ ਮਹੀਨਿਆਂ ‘ਚ ਦੁਬਈ ‘ਚ ਕਾਫੀ ਗਰਮੀ ਹੁੰਦੀ ਹੈ ਅਤੇ ਉਦੋਂ ਉੱਥੇ ਬਾਹਰ ਘੁੰਮਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ।

ਜਨਵਰੀ-ਫਰਵਰੀ-ਮਾਰਚ ਲਈ ਬਣਾ ਸਕਦੇ ਹੋ ਪਲਾਨ : ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦਾ ਦੁਬਈ ਟੂਰ ਪੈਕੇਜ ਜਨਵਰੀ, ਫਰਵਰੀ ਅਤੇ ਮਾਰਚ ਲਈ ਹੈ। ਜੇਕਰ ਤੁਸੀਂ ਹੋਟਲ ‘ਚ ਦੋ ਜਾਣੇ ਜਾਂ ਤਿੰਨ ਜਾਣੇ ਇਕ ਕਮਰਾ ਸਾਂਝਾ ਕਰ ਸਕਦੇ ਹੋ ਤਾਂ 19 ਜਨਵਰੀ ਦੇ ਟੂਰ ਪੈਕੇਜ ਦੀ ਕੀਮਤ 49 ਹਜ਼ਾਰ 990 ਰੁਪਏ ਯਾਨੀ 50 ਹਜ਼ਾਰ ਰੁਪਏ ਹੈ, ਜਦੋਂ ਕਿ ਸਿੰਗਲ ਲਈ ਕੀਮਤ 62 ਹਜ਼ਾਰ 690 ਰੁਪਏ ਹੈ।

ਇਸ ਤਰ੍ਹਾਂ 14 ਫਰਵਰੀ 2019 ਲਈ ਇਸ ਪੈਕੇਜ ਦੀ ਕੀਮਤ 48 ਹਜ਼ਾਰ 190 ਰੁਪਏ ਤੇ ਸਿੰਗਲ ਵਾਲੇ ਲਈ 59 ਹਜ਼ਾਰ ਰੁਪਏ ਹੈ। ਉੱਥੇ ਹੀ 30 ਮਾਰਚ ਨੂੰ ਸ਼ੁਰੂ ਹੋਣ ਵਾਲੇ ਟੂਰ ਪੈਕੇਜ ਦੀ ਕੀਮਤ 47 ਹਜ਼ਾਰ 590 ਰੁਪਏ ਤੇ ਸਿੰਗਲ ਵਾਲੇ ਲਈ 58 ਹਜ਼ਾਰ 590 ਰੁਪਏ ਹੈ। ਇਸ ਪੈਕੇਜ ਦੀ ਬੁਕਿੰਗ ਤੁਸੀਂ ਆਈ. ਆਰ. ਸੀ. ਟੀ. ਟੂਰਿਜ਼ਮ ਦੀ ਵੈੱਬਸਾਈਟ ‘ਤੇ ਜਾ ਕੇ ਕਰ ਸਕਦੇ ਹੋ। ਇਸ ਪੈਕੇਜ ਦਾ ਨਾਂ Dazzling Dubai Ex-Mumbai ਹੈ, ਜਿਸ ਦਾ ਕੋਡ WMO020 ਹੈ