ਸਰਦਾਰ ਰਵੀ ਸਿੰਘ ਨੇ ਪ੍ਰਿਯੰਕਾ ਚੋਪੜਾ ਤੇ ਸਾਧਿਆ ਨਿਸ਼ਾਨਾ

ਪ੍ਰਿਯੰਕਾ ਚੋਪੜਾ ਜਿਸ ਨੇ ਅਮਰੀਕੀ ਗਾਇਕ ਅਤੇ ਅਦਾਕਾਰ ਨਿੱਕ ਜੋਨਸ ਨਾਲ ਵਿਆਹ ਕਰਵਾਇਆ ਹੈ ਭਾਰਤੀ ਮੀਡੀਆ ਇਸ ਜੋੜੀ ਦੇ ਵਿਆਹ ਨੂੰ ਲੈ ਕੇ ਖਾਸ ਕਵਰੇਜ ਦੇ ਰਿਹਾ ਹੈ। ਪਰ ਸਿੱਖ ਸੰਸਥਾ ਖਾਲਸਾ ਏਡ ਦੇ ਸਰਦਾਰ ਰਵੀ ਸਿੰਘ ਨੇ ਹਾਲ ਹੀ ਵਿਚ ਫੇਸਬੁੱਕ ਤੇ ਪੋਸਟ ਪਾ ਕੇ ਪ੍ਰਿਯੰਕਾ ਚੋਪੜਾ ਨੂੰ ਝਾੜ ਪਾਈ ਹੈ।

ਦਰਅਸਲ ਪ੍ਰਿਯੰਕਾ ਚੋਪੜਾ ਨੇ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੰਵਰਪਾਲ ਗਿੱਲ ਦੇ ਮੌਤ ਬਾਰੇ ਇੱਕ ਟਵੀਟ ਕੀਤਾ ਸੀ ਜਿਸ ਵਿਚ ਉਸਨੇ ਕੰਵਰਪਾਲ ਗਿੱਲ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਸੀ ਕਿ ਗਿੱਲ ਕਰਕੇ ਪੰਜਾਬ ਚੋਂ ਅੱਤਵਾਦ ਖਤਮ ਹੋਇਆ ਅਤੇ ਪੰਜਾਬ ਵਿਚ ਸ਼ਾਂਤੀ ਆਈ।

ਸਿੱਖ ਨੌਜਵਾਨੀ ਦੇ ਕਾਤਿਲ ਕੰਵਰਪਾਲ ਗਿੱਲ ਬਾਰੇ ਕੀਤੇ ਉਸ ਟਵੀਟ ਤੇ ਸਰਦਾਰ ਰਵੀ ਸਿੰਘ ਨੇ ਪ੍ਰਿਯੰਕਾ ਨੂੰ ਝਾੜ ਪਾਈ ਹੈ ਕਿ ਹਜ਼ਾਰਾਂ ਬੇਕਸੂਰ ਨੌਜਵਾਨਾਂ ਦੇ ਕਾਤਲ ਨਾਲ ਹੇਜ ਰੱਖਣ ਵਾਲੀ ਪ੍ਰਿਯੰਕਾ ਚੋਪੜਾ ਨੂੰ ਸ਼ਰਮ ਆਉਣੀ ਚਾਹੀਦੀ ਤੇ ਅਤੇ ਨਾਲ ਹੀ ਪ੍ਰਿਯੰਕਾ ਨੂੰ ਪਸੰਦ ਕਰਨ ਵਾਲੇ ਲੋਕਾਂ ਨੂੰ ਵੀ,ਜੋ ਇੱਕ ਅਜਿਹੀ ਅਦਾਕਾਰਾ ਨੂੰ ਪਸੰਦ ਕਰਦੇ ਹਨ ਜੋ ਹਜ਼ਾਰਾਂ ਬੇਕਸੂਰ ਜਾਨਾਂ ਦੇ ਕਾਤਲ ਨੂੰ ਪਸੰਦ ਕਰਦੀ ਹੈ।

ਦੱਸ ਦਈਏ ਕਿ ਕੰਵਰਪਾਲ ਗਿੱਲ ਜੋ ਕਿ KPS Gill ਦੇ ਨਾਮ ਨਾਲ ਜਾਣਿਆ ਜਾਂਦਾ ਸੀ,ਉਸਦੇ ਹੁਕਮ ਤੇ ਪੰਜਾਬ ਚੋਂ ਸਿੱਖ ਖਾੜਕੂਵਾਦ ਨੂੰ ਖਤਮ ਕਰਨ ਦੇ ਨਾਮ ਹੇਠ ਹਜ਼ਾਰਾਂ ਹੀ ਬੇਕਸੂਰ ਸਿੱਖ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।