ਹਰ ਸਾਲ ਪੰਜਾਬ ਤੋਂ ਹਜ਼ਾਰਾਂ ਦੀ ਗਿਜ਼ਤੀ ‘ਚ ਕੈਨੇਡਾ ਜਾਣ ਵਾਲਿਆਂ ਵਿਦਿਆਰਥੀਆਂ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਪੀਅਰਸਨ ਏਅਰਪੋਰਟ ਤੋਂ ਇੱਕ ਪੰਜਾਬੀ ਮੁੰਡੇ ਨੂੰ ਵਾਪਸ ਭੇਜਣ ਦੀ ਖਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਈ।

ਜਾਣਕਾਰੀ ਮੁਤਾਬਕ, ਬੀਤੇ ਦਿਨੀਂ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਸਟੱਡੀ ਵੀਜ਼ਾ ‘ਤੇ ਗਏ ਇੱਕ 22 ਸਾਲਾ ਮੁੰਡੇ ਨੂੰ ਇਸ ਕਾਰਕੇ ਵਤਨ ਵਾਪਸੀ ਕਰਨੀ ਪਈ ਕਿਉਂਕਿ ਉਹ ਅੰਗਰੇਜ਼ੀ ਬੋਲਣ, ਸਮਝਣ ਦੀ ਸਮਰੱਥਾ ਨੂੰ ਸਾਬਤ ਨਹੀਂ ਕਰ ਪਾਇਆ। ਨੌਜਵਾਨ ਤਰਨਤਾਰਨ ਤੋਂ ਕੈਨੇਡਾ ਗਿਆ ਸੀ।

ਸੂਤਰਾਂ ਮੁਤਾਬਕ, ਜਦੋਂ ਨੌਜਵਾਨ ਹਵਾਈ ਅੱਡੇ ‘ਤੇ ਲੋੜੀਂਦੀ ਅਤੇ ਮਾਮਲੀ ਅੰਗਰੇਜ਼ੀ ਨੂੰ ਵੀ ਸਮਝਣ ‘ਚ ਵੀ ਅਸਮਰੱਥ ਰਿਹਾ ਤਾਂ ਉਸਦੀ ਕਾਬਲੀਅਤ ਨੂੰ ਮੁੜ ਪਰਖਣ ਲਈ ਇੱਕ ਟੈਸਟ ਲਿਆ ਗਿਆ, ਜਿਸ ‘ਚ ਉਸਦੀ ਕਾਰਗੁਜ਼ਾਰੀ ਆਮ ਤੋਂ ਕਈ ਦਰਜਾ ਹੇਠਾਂ ਦੱਸੀ ਗਈ।

ਇਮੀਗ੍ਰੇਸ਼ਨ ਅਫਸਰਾਂ ਨੂੰ ਉਸ ਸਮੇਂ ਜ਼ਿਆਦਾ ਹੈਰਾਨੀ ਹੋਈ ਜਦੋਂ ਨੌਜਵਾਨ ਵੱਲੋਂ ਅੰਗਰੇਜ਼ੀ ਕਾਬਲੀਅਤ ਪਰਖਣ ਦਾ ਟੈਸਟ ਭਾਵ ਆਈਲੈਟਸ ‘ਚ 7 ਤੋਂ 8 ਬੈਂਡ ਲਏ ਜਾਣ ਦਾ ਦਾਅਵਾ ਕੀਤਾ ਗਿਆ। ਨੌਜਵਾਨ ਦਾ ਕਹਿਣਾ ਸੀ ਕਿ ਉਹ ਘਬਰਾਹਟ ਕਾਰਨ ਵਧੀਆ ਅੰਗਰੇਜ਼ੀ ਨਹੀ ਬੋਲ ਸਕਿਆ

ਪਰ ਅਫਸਰਾਂ ਮੁਤਾਬਕ ਜੇਕਰ ਕਿਸੇ ਦੀ ਭਾਸ਼ਾ ‘ਤੇ ਪਕੜ ਮਜਬੂਤ ਹੋਵੇ ਤਾਂ ਇੰਨ੍ਹੀ ਬੁਰੇ ਤਰੀਕੇ ਨਾਲ ਫੇਲ ਹੋਣਾ ਨਾਮੁਮਕਿਨ ਹੈ। ਅਫਸਰਾਂ ਦਾ ਮੰਨਣਾ ਹੈ ਕਿ ਨੌਜਵਾਨ ਵੱਲੋਂ ਦਿਖਾਇਆ ਗਿਆ ਆਈਲੈਟਸ ਦਾ ਰਿਜ਼ਲਟ ਨਕਲੀ ਹੈ , ਜਿਸ ਤੋਂ ਬਾਅਦ ਉਸਨੂੰ ਪੰਜਾਬ ਵਾਪਸੀ ਦਾ ਰਾਹ ਦਿਖਾ ਦਿੱਤਾ ਗਿਆ