ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
5 ਦਸੰਬਰ ਤੋਂ ਪੈਨ ਕਾਰਡ ਨਾਲ ਜੁੜੇ ਕੁਝ ਨਵੇਂ ਤੇ ਅਹਿਮ ਨਿਯਮ ਲਾਗੂ ਹੋਣ ਜਾ ਰਹੇ ਹਨ। ਜੇਕਰ ਤੁਸੀ ਕਿਸੇ ਵੀ ਤਰ੍ਹਾਂ ਦਾ ਨਕਦ ਦਾ ਹੋਰ ਤਰੀਕੇ ਨਾਲ ਪੈਸਿਆਂ ਦਾ ਲੈਣ-ਦੈਣ ਕਰਦੇ ਹੋ ਤਾਂ ਤੁਹਾਨੂੰ ਇਹ ਨਿਯਮ ਪਤਾ ਹੋਣੇ ਜ਼ਰੂਰੀ ਹਨ। ਨਵੇਂ ਨਿਯਮਾਂ ਮੁਤਾਬਕ ਜੇ ਕੋਈ ਇੱਕ ਸਾਲ ‘ਚ 2.5 ਲੱਖ ਰੁਪਏ ਤੋਂ ਜ਼ਿਆਦਾ ਰਕਮ ਦਾ ਲੈਣ-ਦੇਣ ਕਰਦਾ ਹੈ ਤਾਂ ਉਸ ਦੇ ਲਈ ਪੈਨ ਕਾਰਡ ਬਣਵਾਨਾ ਜ਼ਰੂਰੀ ਹੈ। ਜੇਕਰ ਕਿਸੇ ਕਾਰੋਬਾਰੀ ਸੰਸਥਾ ਦਾ ਸਲਾਨਾ ਕਾਰੋਬਾਰ 5 ਲੱਖ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਵੀ ਪੈਨ ਨੰਬਰ ਲੈਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਜੇਕਰ ਤੁਸੀ ਕਾਰ ਜਾਂ ਬਾਈਕ ਖਰੀਦ ਰਹੇ ਹੋ ਤਾਂ ਇਸ ਕੇਸ ਵਿੱਚ ਵੀ ਪੈਨ ਨੰਬਰ ਦੇਣਾ ਲਾਜ਼ਮੀ ਹੈ।

10 ਲੱਖ ਤੋਂ ਜ਼ਿਆਦਾ ਦੀ ਜਾਇਦਾਦ ਵੇਚਣ ’ਤੇ ਪੈਨ ਨੰਬਰ ਜ਼ਰੂਰੀ ਹੈ। ਜੇਕਰ ਤੁਸੀ 2 ਲੱਖ ਰੁਪਏ ਤੋਂ ਜ਼ਿਆਦਾ ਦਾ ਸਮਾਨ ਖਰੀਦ ਰਹੇ ਹੋ ਤਾਂ ਵੀ ਪੈਨ ਕਾਰਡ ਦੀ ਲੋੜ ਪਵੇਗੀ। ਇੰਨਾ ਹੀ ਨਹੀਂ, ਬੈਂਕ ਖਾਤਾ ਖੋਲ੍ਹਣ ਅਤੇ ਬੈਂਕ ‘ਚ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਨਕਦੀ ਜਮਾਂ ਕਰਨ ‘ਤੇ ਵੀ ਬੈਂਕ ਤੁਹਾਡੇ ਤੋਂ ਪੈਨ ਨੰਬਰ ਮੰਗਦਾ ਹੈ। ਜੇਕਰ ਤੁਸੀ 50 ਹਜ਼ਾਰ ਤੋਂ ਜ਼ਿਆਦਾ ਦਾ ਲਾਈਫ ਇੰਸ਼ੋਰੈਸ ਪ੍ਰੀਮਿਅਮ ਭਰਦੇ ਹੋ ਤਾਂ ਤੁਹਾਡੇ ਕੋਲ ਪੈਨ ਹੋਣਾ ਲਾਜ਼ਮੀ ਹੈ। ਇਨ੍ਹਾਂ ਤੋਂ ਇਲਾਵਾ ਵਿਦੇਸ਼ੀ ਕਰੰਸੀ, ਮਿਊਚੁਅਲ ਫੰਡ ਬੌਂਡ ਜਾਂ ਇੱਕ ਲੱਖ ਤੋਂ ਜ਼ਿਆਦਾ ਦੇ ਅਨਲਿਮਟਿਡ ਸ਼ੇਅਰਾਂ ਦੀ ਖਰੀਦ ‘ਤੇ ਵੀ ਪੈਨ ਕਾਰਡ ਜ਼ਰੂਰੀ ਹੈ। ਜੇਕਰ ਤੁਸੀਂ ਆਪਣੇ ਮਾਂ-ਪਿਓ ਤੋਂ ਵੱਖ ਰਹਿ ਰਹੇ ਹੋ ਤਾਂ ਕਾਰਡ ‘ਤੇ ਪਿਤਾ ਦਾ ਨਾਂਅ ਦੇਣਾ ਜ਼ਰੂਰੀ ਨਹੀਂ ਹੈ।

ਪੈਨ ਕਾਰਡ ਨਾਲ ਜੁੜੇ ਇਹ ਨਿਯਮ 5 ਦਸੰਬਰ ਤੋਂ ਲਾਗੂ ਹੋ ਜਾਣਗੇ ਅਤੇ ਲੋਕਾਂ ਨੂੰ 31 ਮਈ 2019 ਤਕ ਪੈਨ ਨੰਬਰ ਲੈਣਾ ਜ਼ਰੂਰੀ ਹੈ। ਨਵੇਂ ਨਿਯਮਾਂ ਮੁਤਾਬਕ ਪੈਨ ਕਾਰਡ ਦੇ ਬਦਲੇ ਸਿਰਫ ਪੈਨ ਨੰਬਰ ਹੀ ਕਾਫੀ ਹੋਵੇਗਾ। ਫਾਈਨੇਂਸੈ ਐਕਟ 2018 ‘ਚ ਇਹ ਬਦਲਾਅ ਕਰ ਦਿੱਤਾ ਗਿਆ ਹੈ। ਹੁਣ ਨਵੀਂ ਸੀਰੀਜ਼ ‘ਚ 10 ਨੰਬਰ ਦੇ ਪੈਨ ਕਾਰਡ ਨੂੰ ਮਾਨਤਾ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਭਾਰਤ ਸਾਰੇ ਟੈਕਸ ਭਰਣ ਵਾਲਿਆਂ ਨੂੰ 10 ਨੰਬਰਾਂ ਦਾ ਪੈਨ ਨੰਬਰ ਜਾਰੀ ਕਰਦਾ ਹੈ। ਇਹ ਹਰ ਇੱਕ ਲਈ ਵੱਖਰਾ ਹੁੰਦਾ ਹੈ। ਵਿਅਕਤੀਆਂ ਤੋਂ ਇਲਾਵਾ ਇਹ ਕੰਪਨੀਆਂ ਲਈ ਵੀ ਜਾਰੀ ਹੁੰਦਾ ਹੈ। ਜਦੋਂ ਵੀ ਤੁਸੀਂ ਟੈਕਸ ਰਿਟਰਨ ਭਰਦੇ ਹੋ ਤਾਂ ਇਸ ਨੰਬਰ ਨੂੰ ਲਿਖਣਾ ਜ਼ਰੂਰੀ ਹੁੰਦਾ ਹੈ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ