ਸੱਸ ਸਹੁਰੇ ਨੇ ਆਪਣੀ ਵਿਧਵਾ ਨੂੰਹ ਦੇ ਮਾਤਾ ਪਿਤਾ ਬਣਕੇ ਉਸਦਾ ਵਿਆਹ ਕੀਤਾ ਅਜਿਹਾ ਤੁਸੀਂ ਸਿਰਫ ਫ਼ਿਲਮਾਂ ਦੀ ਦੁਨੀਆਂ ਵਿਚ ਹੀ ਦੇਖਿਆ ਹੋਵੇਗਾ ਇਸਦਾ ਹਕੀਕਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਫ਼ਿਲਮਾਂ ਵਿਚ ਦੇਖੀ ਜਾਣ ਵਾਲੀ ਕਹਾਣੀ ਦੇਹਰਾਦੂਨ ਵਿਚ ਸੱਚ ਹੋਈ ਹੈ ਇਥੇ ਇੱਕ ਸੱਸ ਸਹੁਰੇ ਨੇ ਆਪਣੀ ਨੂੰਹ ਦੇ ਲਈ ਮੁੰਡਾ ਲਭਿਆ ਧੂਮ ਧਾਮ ਨਾਲ ਵਿਆਹ ਕੀਤਾ ਅਤੇ ਕੰਨਿਆ ਦਾਨ ਵੀ ਕੀਤਾ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਹੈ ਪੂਰੀ ਕਹਾਣੀ।ਕਹਾਣੀ ਸ਼ੁਰੂ ਹੁੰਦੀ ਹੈ ਦੇਹਰਾਦੂਨ ਦੇ ਬਾਲਾਵਾਲਾ ਤੋਂ

ਇਥੇ ਵਿਜੇ ਚੰਦ ਅਤੇ ਕਮਲਾ ਪਰਵਾਰ ਨਾਲ ਰਹਿੰਦੇ ਹਨ ਸਾਲ 2014 ਵਿਚ ਵਿਜੈ ਚੰਦ ਦੇ ਵੱਡੇ ਮੁੰਡੇ ਸੰਦੀਪ ਦਾ ਵਿਆਹ ਕਵਿਤਾ ਨਾਮ ਦੀ ਕੁੜੀ ਨਾਲ ਹੋਇਆ ਪੂਰਾ ਪਰਿਵਾਰ ਹੱਸਦਾ ਖੇਡਦਾ ਸੀ ਖੁਸ਼ੀਆਂ ਨਾਲ ਭਰਿਆ ਸੀ ਪਰਿਵਾਰ ਸਭ ਕੁਝ ਠੀਕ ਠੀਕ ਚੱਲ ਰਿਹਾ ਸੀ ਕਿ ਅਚਾਨਕ ਹੱਸਦਾ ਮੁਸਕਾਉਂਦਾ ਪਰਿਵਾਰ ਸਦਮੇ ਵਿਚ ਚਲਾ ਗਿਆ ਸਾਲ 215 ਵਿਚ ਸੰਦੀਪ ਦੀ ਹਰਿਦੁਆਰ ਵਿਚ ਸੜਕ ਹਾਦਸੇ ਵਿਚ ਜਾਨ ਚਲੀ ਗਈ ਅਜਿਹਾ ਲੱਗ ਰਿਹਾ ਸੀ ਕਿ ਖੁਸ਼ੀਆਂ ਤੇ ਕਿਸੇ ਦੀ ਨਜਰ ਲੱਗ ਗਈ ਵਿਜੇ ਚੰਦ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਇਸਦੇ ਬਾਅਦ ਪੂਰੇ ਪਰਿਵਾਰ ਨੇ ਨਾ ਤਾ ਖੁਦ ਹਿੰਮਤ ਹਾਰੀ ਅਤੇ ਨਾ ਹੀ ਆਪਣੀ ਨੂੰਹ ਕਵਿਤਾ ਨੂੰ ਹਾਰਨ ਦਿੱਤਾ।

ਸਹੁਰੇ ਵਿਜੇ ਚੰਦ ਨੇ ਦੱਸਿਆ ਕਿ ਜਦ ਅਸੀਂ ਆਪਣੇ ਮੁੰਡੇ ਨੂੰ ਗਵਾ ਦਿੱਤਾ ਤਾ ਹਰ ਕਿਸੇ ਨੇ ਸਾਨੂੰ ਕਵਿਤਾ ਨੂੰ ਵਾਪਸ ਭੇਜਣ ਦੇ ਲਈ ਕਿਹਾ ਕਿਉਂਕਿ ਲੋਕਾਂ ਦੇ ਹਿਸਾਬ ਨਾਲ ਉਹ ਪਰਵਾਰ ਦੇ ਲਈ ਬਦਕਿਸਮਤ ਰਹੀ ਪਰ ਅਸੀਂ ਹਮੇਸ਼ਾ ਉਸ ਦੇ ਨਾਲ ਖੜੇ ਰਹੇ ਮੈ ਉਸਦਾ ਵਿਆਹ ਕਰਕੇ ਆਪਣੀ ਬੇਟੀ ਦੇ ਰੂਪ ਵਿਚ ਉਸਦਾ ਕੰਨਿਆਦਾਨ ਕੀਤਾ ਉਹ ਸਾਡੇ ਪਰਿਵਾਰ ਤੋਂ ਕਦੇ ਨਾ ਅੱਲਗ ਹੋਣ ਵਾਲਾ ਹਿੱਸਾ ਹੈ।

ਵਿਜੇ ਚੰਦ ਅਤੇ ਕਮਲਾ ਨੇ ਕਿਹਾ ਕਿ ਅਸੀਂ ਬੇਟਾ ਤਾ ਗਵਾ ਦਿੱਤਾ ਪਰ ਅਸੀਂ ਆਪਣੀ ਬੇਟੀ ਨੂੰ ਗਵਾਉਣਾ ਨਹੀਂ ਚਹੁੰਦੇ ਸੀ ਇਸ ਲਈ ਆਪਣੀ ਨੂੰਹ ਦੀ ਜ਼ਿੰਦਗੀ ਸੰਵਾਰਨ ਦਾ ਫੈਸਲਾ ਲਿਆ ਅਤੇ ਇੱਕ ਚੰਗਾ ਮੁੰਡਾ ਲੱਭਣਾ ਸ਼ੁਰੂ ਕੀਤਾ ਉਹਨਾਂ ਨੇ ਰਿਸ਼ੀਕੇਸ਼ ਦੇ ਰਹਿਣ ਵਾਲੇ ਤੇਜਪਾਲ ਸਿੰਘ ਨੂੰ ਆਪਣੀ ਨੂੰਹ ਦੇ ਲਈ ਪਸੰਦ ਕੀਤਾ ਸਹਿਮਤੀ ਨਾਲ ਵਿਆਹ ਹੋਇਆ ਵਿਜੇ ਚੰਦ ਅਤੇ ਕਮਲਾ ਨੇ ਕਵਿਤਾ ਨੂੰ ਆਪਣੀ ਬੇਟੀ ਦੇ ਵਾਂਗ ਸਹੁਰਿਆਂ ਨੂੰ ਵਿਦਾ ਕੀਤਾ।

ਕਵਿਤਾ ਦੱਸਦੀ ਹੈ ਕਿ ਇਸ ਘਟਨਾ ਦੇ ਬਾਅਦ ਮੈ ਆਪਣੇ ਮਾਤਾ ਪਿਤਾ ਦੇ ਕੋਲ ਚਲੀ ਜਾਂਦੀ ਤਾ ਸ਼ਾਇਦ ਮੇਰੇ ਸੱਸ ਸਹੁਰਾ ਟੁੱਟ ਜਾਂਦੇ ਮੈ ਕਦੇ ਵੀ ਉਹਨਾਂ ਨੂੰ ਇੱਕਲਾ ਨਹੀਂ ਛੱਡਣਾ ਚਹੁੰਦੀ ਸੀ ਉਹਨਾਂ ਨੇ ਮੈਨੂੰ ਬਹੁਤ ਪਿਆਰ ਅਤੇ ਸਨਮਾਨ ਦਿੱਤਾ ਹੈ ਮੈ ਜਦ ਵੀ ਜਿਸ ਚੀਜ ਦੀ ਮੰਗ ਕੀਤੀ ਉਹਨਾਂ ਨੇ ਪੂਰੀ ਕੀਤੀ ਮੈਨੂੰ ਆਪਣੀ ਬੇਟੀ ਦੇ ਵਾਂਗ ਹੀ ਪਿਆਰ ਕੀਤਾ। ਵਿਜੇ ਦਾ ਕਹਿਣਾ ਹੈ ਕਿ ਮੇਰੀ ਇੱਛਾ ਹੈ ਕਿ ਸਾਡਾ ਸਮਾਜ ਇਸ ਘਟਨਾ ਤੋਂ ਕੁਝ ਸਿੱਖੇ ਸਾਡੀ ਨੂੰਹ ਸਾਡੀ ਬੇਟੀ ਦੇ ਵਾਂਗ ਹੈ ਉਹ ਦੁਨੀਆਂ ਵਿਚ ਸਨਮਾਨ ਅਤੇ ਅਸ਼ਰੀਰਵਾਦ ਦੀ ਹੱਕਦਾਰ ਹੈ